Page 616- Sorath Mahala 5- ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥ Behind closed doors, hidden by many screens, the man takes his pleasure with another man’s wife. ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥ When Chitr and Gupt, the celestial accountants of the conscious and subconscious, call for your account, who will screen you then? ||3|| Page 1013- Maroo Mahala 1- ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥ With bowl in hand, wearing his patched coat, great desires well up in his mind. ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥ Abandoning his own wife, he is engrossed in sexual desire; his thoughts are on the wives of others. ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥ He teaches and preaches, but does not contemplate the Shabad; he is bought and sold on the street. ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥੬॥ With poison within, he pretends to be free of doubt; he is ruined and humiliated by the Messenger of Death. ||6|| Page 1164- Bhairao Naamdayv ji- ਘਰ ਕੀ ਨਾਰਿ ਤਿਆਗੈ ਅੰਧਾ ॥ The blind fool abandons the wife of his own home ਪਰ ਨਾਰੀ ਸਿਉ ਘਾਲੈ ਧੰਧਾ ॥ and has an affair with another woman. ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥ He is like the parrot, who is pleased to see the simbal tree ਅੰਤ ਕੀ ਬਾਰ ਮੂਆ ਲਪਟਾਨਾ ॥੧॥ but in the end, he dies, stuck to it. ||1||